ਰਾਮ ਸਕੂਲ ਜਾ ਰਿਹਾ ਹੈ
JANSHAKTI
Wednesday, March 19, 2014
ਸ਼ਹੀਦਾਂ ਦੇ ਉਦੇਸ਼ ਦੀ ਪੂਰਤੀ ਲਈ!
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸ. ਭਗਤ ਸਿੰਘ (ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ) ਨੇ ਲਾਸਾਨੀ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਨੂੰ 23 ਮਾਰਚ 1931 ਨੂੰ ਫਾਂਸੀ ਚਾੜ੍ਹ ਦਿੱਤਾ ਗਿਆ। ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੂਰਬੀਰਾਂ ਨੂੰ ਫਾਂਸੀ ਦਾ ਹੁਕਮ 24 ਮਾਰਚ ਦਾ ਸੀ। ਪ੍ਰੰਪਰਾਗਤ ਢੰਗ ਨਾਲ ਫਾਂਸੀ ਸਵੇਰ ਵੇਲੇ ਹੀ ਦਿੱਤੀ ਜਾਂਦੀ ਹੈ। ਪਰ ਅੰਗਰੇਜ਼ ਹਕੂਮਤ ਨੇ ਨੈਤਿਕਤਾ, ਸੱਭਿਅਤਾ ਅਤੇ ਮਨੁੱਖੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਨੂੰ ਲਤਾੜ ਕੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਇਕ ਦਿਨ ਪਹਿਲਾਂ ਹੀ ਰਾਤ ਸਮੇਂ (23 ਮਾਰਚ 1931) ਫਾਂਸੀ 'ਤੇ ਚਾੜ੍ਹ ਦਿੱਤਾ ਗਿਆ। ਅੰਗਰੇਜ਼ ਕੌਮ ਆਪਣੇ ਆਪ ਨੂੰ ਸੱਭਿਅਕ ਅਖਵਾਉਂਦੀ ਹੈ। ਪਰ ਇਸ ਘਟਣਾ-ਕ੍ਰਮ ਵਿੱਚ ਅੰਗਰੇਜ਼ ਕੌਮ ਨੇ ਆਪਣੀ ਸਿਆਣਪ ਦਾ ਜਨਾਜ਼ਾ ਚੌਰਾਹੇ ਵਿੱਚ ਭੰਨ ਦਿੱਤਾ। ਇਸ ਕ੍ਰਮ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਇਸ ਕਾਰਜ ਨਾਲ ਸਮਝੋ ਅੰਗਰੇਜ਼ ਕੌਮ ਦੀ ਸਿਆਣਪ ਖਤਮ ਹੋ ਗਈ।
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ (ਰਾਜਗੁਰੂ, ਸੁਖਦੇਵ) ਦੀ ਸ਼ਹਾਦਤ ਨਾਲ ਹਿੰਦੋਸਤਾਨ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੀ ਜੰਗ ਬੜੀ ਤੇਜ਼ੀ ਨਾਲ ਪ੍ਰਚੰਡ ਹੋਈ ਅਤੇ ਦੇਸ਼ 1947 ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਗਿਆ। ਇਸ ਦੇ ਨਾਲ ਹੀ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ, ਜਿਨ੍ਹਾਂ 'ਤੇ ਵਿਚਾਰ ਕਰਨਾ ਅੱਜ ਸਮੇਂ ਦੀ ਲੋੜ ਬਣ ਗਏ ਹਨ। ਸ਼ਹੀਦਾਂ ਦੀ ਯਾਦ ਵਿੱਚ ਹਰ ਥਾਂ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ। ਵੱਖ-ਵੱਖ ਪਾਰਟੀਆਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਹੋਈਆਂ ਕਾਨਫਰੰਸਾਂ ਕਰਦੀਆਂ ਹਨ। ਪਰ ਦੇਖਿਆ ਜਾ ਸਕਦਾ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਦੇ ਉਦੇਸ਼ ਨੂੰ ਕੋਈ ਵੀ ਪਾਰਟੀ ਉਜਾਗਰ ਨਹੀਂ ਕਰਦੀ। ਪਾਰਟੀਆਂ ਇਕ ਦੂਜੇ ਨੂੰ ਭੰਡਦੀਆਂ ਹੋਈਆਂ ਦੂਸ਼ਣਬਾਜ਼ੀ ਲਾ ਕੇ ਤੁਰਦੀਆਂ ਬਣਦੀਆਂ ਹਨ। ਇਹ ਪ੍ਰੰਪਰਾ ਬਹੁਤ ਹੀ ਘਟੀਆ ਹੈ ਅਤੇ ਨਿਰੀ ਡਰਾਮੇਬਾਜ਼ੀ ਹੈ। ਇਸ ਤੌਰ ਤਰੀਕੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਸ਼ਹੀਦਾਂ ਦੀ ਸ਼ਹਾਦਤ ਨੂੰ ਸਾਰਥਿਕ ਢੰਗ ਨਾਲ ਮਨਾਉਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
23 ਮਾਰਚ ਦਾ ਦਿਹਾੜਾ ਸ਼ਹੀਦ-Â-ਆਜ਼ਮ ਸ. ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ (ਬੰਗਾ) ਵਿਖੇ ਸ਼ਹੀਦੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਵੇਂ ਹੀ ਹੁਸੈਨੀਵਾਲਾ ਵਿਖੇ ਵੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਕਾਂਗਰਸ, ਅਕਾਲੀ, ਭਾਜਪਾ, ਕਮਿਉਨਿਸਟ ਅਤੇ ਹੋਰ ਦੂਜੀਆਂ ਪਾਰਟੀਆਂ ਵੱਖ-ਵੱਖ ਪੰਡਾਲ ਲਗਾ ਕੇ ਜਲਸੇ ਕਰਦੀਆਂ ਹਨ। ਦੇਖਣ-ਸੁਣਨ ਵਿੱਚ ਇਹ ਆਉਂਦਾ ਹੈ ਕਿ ਪਾਰਟੀਆਂ ਇਕ-ਦੂਜੀ ਪਾਰਟੀ ਵਿਰੁੱਧ ਭੰਡੀ ਪ੍ਰਚਾਰ ਕਰਦੀਆਂ ਹੋਈਆਂ ਚਲਦੀਆਂ ਬਣਦੀਆਂ ਹਨ। ਕੀ ਇਹ ਕੋਈ ਸਾਰਥਿਕ ਸਥਿਤੀ ਹੈ? ਇਸ ਸਾਰੀ ਪ੍ਰਕ੍ਰਿਆ ਨੂੰ ਬਦਲਣਾ ਪਵੇਗਾ। ਇਸ ਤਰ੍ਹਾਂ ਦੀ ਸਥਿਤੀ ਨਾਲ ਅਸੀਂ ਇਕ ਤਰ੍ਹਾਂ ਨਾਲ ਆਪਣੇ ਸ਼ਹੀਦਾਂ ਦਾ ਨਿਰਾਦਰ ਕਰਦੇ ਹਾਂ। ਅਸਲ ਸ਼ਰਧਾਂਜਲੀ ਕੀ ਹੋਣੀ ਚਾਹੀਦੀ ਹੈ, ਇਹ ਸੋਚਣ ਦੀ ਲੋੜ ਹੈ। ਉਹ ਕਿਸੇ ਇਕ ਪਾਰਟੀ ਦੇ ਨਹੀਂ ਸਨ। ਉਨ੍ਹਾਂ ਨੇ ਇਕ ਵਿਚਾਰਧਾਰਾ ਨੂੰ ਲੈ ਕੇ ਆਜ਼ਾਦੀ ਦੇ ਸੰਗਰਾਮ ਵਿੱਚ ਭਾਗ ਲਿਆ ਅਤੇ ਤਖਤੇ 'ਤੇ ਝੁੱਲ ਗਏ। ਉਹ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜਾਨਾਂ ਵਾਰ ਗਏ। ਉਨ੍ਹਾਂ ਦੇ ਕਦਮ ਡਗਮਗਾਏ ਨਹੀਂ ਅਤੇ ਨਾ ਹੀ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਪਿੱਛੇ ਹਟੇ। ਉਨ੍ਹਾਂ ਨੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜੋ ਕੁਝ ਮਿੱਥਿਆ ਸੀ, ਉਹ ਅਜੇ ਤਕ ਅਧੂਰਾ ਹੈ। ਉਸ ਦੀ ਪ੍ਰਾਪਤੀ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਉਨ੍ਹਾਂ ਤਾਕਤਾਂ ਦਾ ਖਾਤਮਾ ਕਰ ਸਕੀਏ, ਜਿਹੜੀਆਂ ਸ਼ਹੀਦਾਂ ਦੇ ਨਾਮ ਨੂੰ ਕਲੰਕਤ ਕਰ ਰਹੀਆਂ ਹਨ।
ਅੱਜ ਲੋੜ ਇਸ ਗੱਲ ਦੀ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਸਾਰੀਆਂ ਪਾਰਟੀਆਂ ਮਿਲ ਕੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਕਮੁੱਠ ਹੋ ਕੇ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਨ ਅਤੇ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਤੋਂ ਪਰਹੇਜ਼ ਕਰਨ। ਆਪਣੇ ਮਨਾਂ ਵਿੱਚੋਂ ਖੋਟ ਕੱਢ ਕੇ ਵਿਸ਼ਾਲ ਹਿਰਦੇ ਨਾਲ ਸ਼ਹੀਦੀ ਦਿਹਾੜੇ ਸਮੇਂ ਲੋਕਾਂ ਨਾਲ ਸੱਚੇ ਵਾਅਦੇ ਕਰਦੇ ਹੋਏ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਨ। ਨਹੀਂ ਤਾਂ, ਜੇ ਕਰ ਇਸ ਤੋਂ ਕੁਝ ਘੱਟ ਹੈ ਤਾਂ ਸਮਝ ਲਵੋ ਕਿ ਅਸੀਂ ਸ਼ਹੀਦਾਂ ਦੇ ਨਾਮ ਨੂੰ ਵੱਟਾ ਲਗਾ ਰਹੇ ਹਾਂ ਅਤੇ ਸ਼ਹੀਦਾਂ ਦੀ ਯਾਦ ਮਨਾਉਣ ਦੀ ਡਰਾਮੇਬਾਜ਼ੀ ਕਰ ਰਹੇ ਹਾਂ। ਸਾਂਝੇ ਤੌਰ 'ਤੇ ਸ਼ਹੀਦਾਂ ਦੇ ਉਦੇਸ਼ਾਂ ਦੀ ਪੂਰਤੀ ਕਰਨ ਲਈ ਇਕਮੁੱਠ ਹੋਣ ਦੀ ਲੋੜ ਹੈ। ਇਸ ਦੇ ਲਈ ਰਾਜਨੀਤੀ ਨੂੰ ਵੱਖ ਰੱਖਣਾ ਪਵੇਗਾ।
—ਏ.ਐੱਸ. ਆਜ਼ਾਦ

Sunday, February 20, 2011
Subscribe to:
Posts (Atom)